Site icon Punjab Mirror

ਪਿਊਸ਼ ਗੋਇਲ ਨੇ ਪੁੱਛਿਆ ਹਾਲ, ਯੂਕਰੇਨ ਤੋਂ 219 ਵਿਦਿਆਰਥੀਆਂ ਨੂੰ ਲੈ ਕੇ ਫਲਾਈਟ ਪਹੁੰਚੀ ਮੁੰਬਈ|

iindian students in ukraine

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਸ਼ੁਰੂ ਹੋ ਚੁੱਕੀ ਹੈ। 219 ਵਿਦਿਆਰਥੀਆਂ ਨੂੰ ਲੈ ਕੇ ਪਹਿਲੀ ਏਅਰ ਇੰਡੀਆ ਦੀ ਉਡਾਨ ਮੁੰਬਈ ਪਹੁੰਚੀ। ਫਲਾਈਟ ਨੇ ਅੱਜ ਦੁਪਹਿਰ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਉਡਾਨ ਭਰੀ ਸੀ ਕਿਉਂਕਿ ਰੂਸ ਦੇ ਹਮਲੇ ਕਰਕੇ ਯੂਕਰੇਨ ਦਾ ਏਅਰ ਸਪੇਸ ਬੰਦ ਹੈ। ਇਹ ਉਡਾਨ ਸੁਰੱਖਿਅਤ ਮੁਬੰਈ ਪਹੁੰਚ ਗਈ ਹੈ।

ਯੂਕਰੇਨ ਤੋਂ ਜਦੋਂ ਭਾਰਤੀ ਵਿਦਿਆਰਥੀ ਮੁੰਬਈ ਪਹੁੰਚੇ ਤਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਉਥੇ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਗੋਇਲ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਸ਼ੁਰੂ ਤੋਂ ਹੀ ਇਸ ਮੁੱਦੇ ‘ਤੇ ਗੰਭੀਰਤਾ ਦਿਖਾਈ ਹੈ। ਵਿਦੇਸ਼ ਮੰਤਰਾਲਾ ਤੇ ਦੂਤਾਵਾਸਾਂ ਰਾਹੀਂ ਸੈਂਕੜੇ ਭਾਰਤੀ ਵਿਦਿਆਰਥੀ ਸੁਰੱਖਿਅਤ ਆ ਚੁੱਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਕੁੜੀਆਂ ਹਨ, ਜਲਦ ਹੀ ਹੋਰ ਬੱਚੇ ਵਾਪਿਸ ਆਉਣਗੇ। ਜਦੋਂ ਤੱਕ ਸਾਰੇ ਭਾਰਤੀ ਨਾਗਰਿਕ ਵਾਪਿਸ ਨਹੀਂ ਆ ਜਾਂਦੇ, ਇਹ ਮਿਸ਼ਨ ਚੱਲਦਾ ਰਹੇਗਾ।

ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਦੱਸਿਆ ਕਿ ਸਾਡੇ ਬੱਚਿਆਂ ਦੀ ਸੁਰੱਖਿਅਤ ਵਤਨ ਵਾਪਸੀ ਹੋ ਗਈ ਹੈ। ਬੀ.ਐੱਮ.ਸੀ. ਨੇ ਉਨ੍ਹਾਂ ਦੀ ਸਹੂਲਤ ਲਈ ਸਾਰੇ ਇੰਤਜ਼ਾਮ ਕੀਤੇ ਹਨ। ਪੇਡਨੇਕਰ ਨੇ ਕਿਹਾ ਕਿ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਰਹਿਣ-ਖਾਣ, ਕੋਰੋਨਾ ਟੈਸਟਿੰਗ ਸਣੇ ਹਰ ਤਰ੍ਹਾਂ ਦੇ ਇੰਤਜ਼ਾਮ ਬੀ.ਐੱਮ.ਸੀ. ਕਰੇਗੀ ਤੇ ਉਸ ਦਾ ਖਰਚਾ ਵੀ ਚੁੱਕੇਗੀ।

Exit mobile version