Homeਧਰਮਸ਼ਰਧਾਲੂ 17 ਅਪ੍ਰੈਲ ਤੋਂ ਕਰਵਾ ਸਕਣਗੇ ਰਜਿਸਟ੍ਰੇਸ਼ਨ1 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ...

ਸ਼ਰਧਾਲੂ 17 ਅਪ੍ਰੈਲ ਤੋਂ ਕਰਵਾ ਸਕਣਗੇ ਰਜਿਸਟ੍ਰੇਸ਼ਨ1 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ

Published on

spot_img

ਅਮਰਨਾਥ ਯਾਤਰਾ ਲਈ ਸਰਕਾਰ ਨੇ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਸਾਲ ਇਕ ਜੁਲਾਈ ਤੋਂ ਯਾਤਰਾ ਸ਼ੁਰੂ ਹੋਵੇਗੀ ਤੇ 62 ਦਿਨਾਂ ਤੱਕ ਚੱਲੇਗੀ। ਅਮਰਨਾਥ ਯਾਤਰਾ ਲਈ 17 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹੀ ਜੰਮੂ-ਕਸ਼ਮੀਰ ਨੂੰ ਲੈ ਕੇ ਸੁਰੱਖਿਆ ਦੀ ਸਮੀਖਿਆ ਕੀਤੀ ਸੀ।

ਬੈਠਕ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ, ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ, ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਬੈਠਕ ਦੇ ਇਕ ਦਿਨ ਬਾਅਦ ਯਾਤਰਾ ਦਾ ਐਲਾਨ ਕੀਤਾ ਗਿਆ ਹੈ।

ਉਪ ਰਾਜਪਾਲ ਮਨੋਜ ਸਿਨ੍ਹਾ ਨੇ ਪਵਿੱਤਰ ਤੀਰਥ ਯਾਤਰਾ ਤੇ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਸੁਚਾਰੂ ਤੇ ਪ੍ਰੇਸ਼ਾਨੀ ਮੁਕਤ ਤੀਰਥ ਯਾਤਰਾ ਨਿਸ਼ਚਿਤ ਕਰਨ ਲਈ ਵਚਨਬੱਧ ਹੈ। ਪ੍ਰੇਸ਼ਾਨੀ ਮੁਕਤ ਤੀਰਥ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਰਵਉੱਚ ਪਹਿਲ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਉਣ ਵਾਲੇ ਸਾਰੇ ਭਗਤਾਂ ਤੇ ਸੇਵਾਂ ਪ੍ਰਦਾਤਿਆਂ ਨੂੰ ਚੰਗੀ ਸਿਹਤ ਸੇਵਾ ਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕਰੇਗਾ। ਤੀਰਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਟੈਲੀਕਾਮ ਸੇਵਾਵਾਂ ਨੂੰ ਚਾਲੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : Kedarnath Dham yatra 2023:ਜਾਣੋ ਕਪਾਟ ਖੁੱਲ੍ਹਣ ਦਾ ਸਮਾਂ ਅਪ੍ਰੈਲ ‘ਚ ਇਸ ਦਿਨ ਤੋਂ ਸ਼ੁਰੂ ਹੋਵੇਗੀ ਕੇਦਾਰਨਾਥ ਧਾਮ ਯਾਤਰਾ

ਉਪ ਰਾਜਪਾਲ ਨੇ ਕਿਹਾ ਕਿ ਯਾਤਰਾ ਦੋਵੇਂ ਰਸਤਿਆਂ ਅਨੰਤਨਾਗ ਜ਼ਿਲ੍ਹੇ ਵਿਚ ਪਹਿਲਗਾਮ ਟਰੈਕ ਤੇ ਗਾਂਦਰਬਲ ਜ਼ਿਲ੍ਹੇ ਵਿਚ ਬਾਲਟਾਲ ਤੋਂ ਸ਼ੁਰੂ ਹੋਵੇਗੀ। ਉਪ ਰਾਜਪਾਲ ਨੇ ਇਸ ਲਈ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਭਗਤਾਂ ਲਈ ਸਵੇਰੇ ਤੇ ਸ਼ਾਮ ਦੀ ਆਰਤੀ ਦਾ ਸਿੱਧਾ ਪ੍ਰਸਾਰਣ ਵੀ ਕਰੇਗਾ। ਉਨ੍ਹਾਂ ਕਿਹਾ ਕਿ ਯਾਤਰਾ, ਮੌਸਮ ਤੇ ਹੋਰ ਕਈ ਸੇਵਾਵਾਂ ਦਾ ਆਨਲਾਈਨ ਲਾਭ ਚੁੱਕਣ ਲਈ ਸ਼੍ਰੀ ਅਮਰਨਾਥ ਦੀ ਯਾਤਰਾ ਦਾ ਐਪ ਗੂਗਲ ਪਲੇਅ ਸਟੋਰ ‘ਤੇ ਉਪਲਬਧ ਕਰਾਇਆ ਗਿਆ ਹੈ।

Latest articles

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ਮਈ ਦੇ ਅੰਤ ‘ਚ ਗੁਰੂ ਗ੍ਰਹਿ ਨਾਲ ਮਿਲ ਕੇ ਬਣਨਗੇ 3 ਰਾਜਯੋਗ,

ਜੋਤਿਸ਼ ਸ਼ਾਸਤਰ ਦੇ ਅਨੁਸਾਰ, 31 ਮਈ ਦੀ ਰਾਤ ਨੂੰ, ਬੁਧ ਬ੍ਰਿਸ਼ਭ ਵਿੱਚ ਪ੍ਰਵੇਸ਼ ਕਰੇਗਾ,...

ਜਾਣੋ ਰੇਟ ਬਣ ਗਿਆ ਆਲ ਟਾਈਮ ਹਾਈ ਰਿਕਾਰਡ, ਚਾਂਦੀ ਦੀਆਂ ਕੀਮਤਾਂ ਨੂੰ ਲੱਗੀ ਅੱ.ਗ,

ਸ਼ੁੱਕਰਵਾਰ ਨੂੰ ਚਾਂਦੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਸ ਦੀ ਕੀਮਤ 90,000...

Top 10 Best Wedding Destinations in India(2024-2025)

For many couples, planning a for Best Wedding Destinations in India is a dream...

ਝਾਰਖੰਡ ‘ਚ 35 ਕਰੋੜ ਕੈਸ਼ ਮਿਲਣ ਮਗਰੋਂ ED ਦਾ ਐਕਸ਼ਨ, ਹੁਣ ਮੰਤਰੀ ਦੀ ਗ੍ਰਿਫਤਾਰੀ… ਪਹਿਲਾਂ PA, ਫਿਰ ਨੌਕਰ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਅਤੇ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ...

More like this