More
    Home Blog Page 2

    10 ਤੋਂ 16 ਫਰਵਰੀ ਤੱਕ ਹੋਵੇਗੀ ਨਾਮਜ਼ਦਗੀ ਪ੍ਰੀਕਿਰਿਆ, 6 ਮਾਰਚ ਨੂੰ ਹੋਣਗੀਆਂ HSGMC ਦੀਆਂ ਚੋਣਾਂ

    0

    ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 6 ਮਾਰਚ ਨੂੰ ਹੋਣਗੀਆਂ। ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਚਐੱਸ ਭੱਲਾ ਨੇ ਸਾਰੇ 40 ਵਾਰਡਾਂ ਵਿਚ ਸੰਚਾਲਿਤ ਕਰਨ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। 10 ਤੋਂ 16 ਫਰਵਰੀ ਤੱਕ ਨਾਮਜ਼ਦਗੀ ਦਾਖਲ ਕੀਤੀ ਜਾਵੇਗੀ।

    17 ਫਰਵਰੀ ਨੂੰ ਨਾਮਜ਼ਦਗੀ ਦੀ ਛਾਂਟੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਰਿਟਰਨਿੰਗ ਅਧਿਕਾਰੀ ਵੱਲੋਂ ਕਿਸੇ ਉਮੀਦਵਾਰ ਦੀ ਨਾਮਜਦਗੀ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਉਹ 19 ਫਰਵਰੀ ਤੱਕ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦੇ ਸਕਦੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ 20 ਫਰਵਰੀ ਨੂੰ ਆਪਣਾ ਫੈਸਲਾ ਦੇਣਗੇ। ਵੈਧ ਨਾਮਜ਼ਦਗੀਆਂ ਦੀ ਸੂਚੀ 20 ਫਰਵਰੀ ਨੂੰ ਉਸੇ ਦਿਨ ਪ੍ਰਕਾਸ਼ਿਤ ਕੀਤੀ ਜਾਵੇਗੀ।

    ਇਹ ਵੀ ਪੜ੍ਹੋ : ਮੇਰੀ ਅਰਦਾਸ ਕਾਂਗਰਸ 40 ਟੱਪ ਜਾਏ’- PM ਮੋਦੀ ਬੋਲੇ ‘ਖੜਗੇ ਜੀ ਨੇ NDA ਨੂੰ 400 ਸੀਟਾਂ ਦਾ ਅਸ਼ੀਰਵਾਦ ਦਿੱਤਾ

    ਅਗਲੇ ਦਿਨ 21 ਫਰਵਰੀ ਨੂੰ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ 23 ਫਰਵਰੀ ਨੂੰ ਪੋਲਿੰਗ ਸਟੇਸ਼ਨਾਂ ਦੀ ਸੂਚੀ ਬੋਰਡ ‘ਤੇ ਚਿਪਕਾ ਦਿੱਤੀ ਜਾਵੇਗੀ। ਚੋਣ ਕਮਿਸ਼ਨਰ ਅਨੁਸਾਰ ਜੇਕਰ ਲੋੜ ਪਈ ਤਾਂ 6 ਮਾਰਚ 2024 ਨੂੰ ਵੋਟਿੰਗ ਕਰਵਾਈ ਜਾਵੇਗੀ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਵੋਟਾਂ ਪੈਣ ਤੋਂ ਤੁਰੰਤ ਬਾਅਦ ਗਿਣਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਰਿਟਰਨਿੰਗ ਅਫਸਰ ਉਸੇ ਦਿਨ ਨਤੀਜਾ ਘੋਸ਼ਿਤ ਕਰੇਗਾ।

    ਮੇਰੀ ਅਰਦਾਸ ਕਾਂਗਰਸ 40 ਟੱਪ ਜਾਏ’- PM ਮੋਦੀ ਬੋਲੇ ‘ਖੜਗੇ ਜੀ ਨੇ NDA ਨੂੰ 400 ਸੀਟਾਂ ਦਾ ਅਸ਼ੀਰਵਾਦ ਦਿੱਤਾ

    0

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਬੋਲਦੇ ਹੋਏ ਕਿਹਾ ਕਿ ਸੰਵਿਧਾਨ ਦੀ ਯਾਤਰਾ ਦੇ ਇਸ ਮਹੱਤਵਪੂਰਨ ਪੜਾਅ ‘ਤੇ ਰਾਸ਼ਟਰਪਤੀ ਦੇ ਭਾਸ਼ਣ ਦਾ ਵੀ ਇਤਿਹਾਸਕ ਮਹੱਤਵ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੀ ਸਮਰੱਥਾ, ਤਾਕਤ ਅਤੇ ਉੱਜਵਲ ਭਵਿੱਖ ਬਾਰੇ ਗੱਲ ਕੀਤੀ ਅਤੇ ਬਹੁਤ ਹੀ ਘੱਟ ਸ਼ਬਦਾਂ ਵਿੱਚ ਅਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਦਨ ਵਿੱਚ ਪੇਸ਼ ਕੀਤਾ। ਮੈਂ ਇਸ ਪ੍ਰੇਰਨਾਦਾਇਕ ਭਾਸ਼ਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਧੰਨਵਾਦ ਕਰਦਾ ਹਾਂ।

    ਪੀਐਮ ਮੋਦੀ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ”ਮੈਂ (ਕਾਂਗਰਸ ਪ੍ਰਧਾਨ ਮੱਲਿਕਾਰਜੁਨ) ਖੜਗੇ ਜੀ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਹਾਂ।” ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਕਈ ਵਾਰ ਲੋਕ ਸਭਾ ‘ਚ ਮਨੋਰੰਜਨ ਦਾ ਮੌਕਾ ਮਿਲਦਾ ਹੈ ਪਰ ਅੱਜਕਲ ਇਹ ਘੱਟ ਮਿਲਦਾ ਹੈ ਕਿਉਂਕਿ ਉਹ ਦੂਜੀ ਡਿਊਟੀ ‘ਤੇ ਹਨ। “ਪਰ ਤੁਸੀਂ (ਖੜਗੇ) ਲੋਕ ਸਭਾ ਵਿੱਚ ਮਨੋਰੰਜਨ ਦੀ ਕਮੀ ਨੂੰ ਪੂਰਾ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਖੜਗੇ ਜੀ ਨੇ NDA ਨੂੰ 400 ਸੀਟਾਂ ਹਾਸਲ ਕਰਨ ਦਾ ਆਸ਼ੀਰਵਾਦ ਦਿੱਤਾ ਹੈ, ਉਨ੍ਹਾਂ ਦਾ ਅਸ਼ੀਰਵਾਦ ਸਿਰ ਮੱਥੇ ‘ਤੇ ਅਤੇ ਜੇਕਰ ਉਹ ਚਾਹੁਣ ਤਾਂ ਹੁਣ ਇਹ ਆਸ਼ੀਰਵਾਦ ਵਾਪਸ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਮੱਲਿਲਕਾਰਜੁਨ ਖੜਗੇ ਨੂੰ ਮੈਂ ਬਹੁਤ ਧਿਆਨ ਨਾਲ ਸੁਣ ਰਿਹਾ ਸੀ, ਪਰ ਉਸ ‘ਤੇ ਧੰਨਵਾਦ ਨਹੀਂ ਕਰ ਸਕਿਆ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਬੰਗਾਲ ਤੋਂ ਤੁਹਾਡੇ ਅੱਗੇ ਚੈਲੰਜ ਆਇਆ ਹੈ ਕਿ ਕਾਂਗਰਸ 40 ਸੀਟਾਂ ਵੀ ਪਾਰ ਨਹੀਂ ਕਰ ਸਕੇਗੀ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ 40 ਬਚਾ ਸਕੋ। ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਹੁਣ ਆਪਣੀ ਸੋਚ ਤੋਂ ਵੀ ਪੱਛੜ ਗਈ ਹੈ। ਹੁਣ ਤਾਂ ਇਨ੍ਹਾਂ ਨੇ ਆਪਣਾ ਕੰਮਕਾਜ ਵੀ ਆਊਟਸੋਰਸ ਕਰ ਲਿਆ ਹੈ। ਵੇਖਦੇ ਹੀ ਵੇਖਦੇ ਇੰਨੀ ਵੱਡੀ ਪਾਰਟੀ ਇੰਝ ਡਿੱਗੀ ਹੈ ਕਿ ਸਾਡੀ ਤੁਹਾਡੇ ਪ੍ਰਤੀ ਸੰਵੇਦਨਾ ਹੈ ਪਰ ਡਾਕਟਰ ਕੀ ਕਰੇਗਾ, ਜੇ ਮਰੀਜ਼ ਹੀ…। ਇਸ ਕਾਂਗਰਸ ਨੇ ਸੱਤਾ ਦੇ ਲਾਲਚ ਵਿੱਚ ਸ਼ਰੇਆਮ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਸੀ।

    ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਸ ਕਾਂਗਰਸ ਨੇ ਰਾਤੋ-ਰਾਤ ਦਰਜਨਾਂ ਵਾਰ ਸਰਕਾਰਾਂ ਨੂੰ ਬਰਖਾਸਤ ਕੀਤਾ ਸੀ। ਜਿਸ ਨੇ ਦੇਸ਼ ਦੇ ਸੰਵਿਧਾਨ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਸੀ ਅਤੇ ਅਖਬਾਰਾਂ ਨੂੰ ਤਾਲੇ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਹੀ ਪਾਰਟੀ ਸਾਨੂੰ ਲੋਕਤੰਤਰ ਬਾਰੇ ਗਿਆਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਨੂੰ ਤੋੜਨ ਲਈ ਨਵੇਂ-ਨਵੇਂ ਨੈਰੇਟਿਵ ਘੜ੍ਹਣ ਲੱਗੀ ਹੈ। ਇੰਨਾ ਤੋੜ ਦਿੱਤਾ, ਕੀ ਇਹ ਘੱਟ ਨਹੀਂ ਹੈ। ਹੁਣ ਦੱਖਣ ਬਨਾਮ ਉੱਤਰ ਦੀਆਂ ਗੱਲਾਂ ਹੋ ਰਹੀਆਂ ਹਨ। ਇਹੀ ਪਾਰਟੀ ਸਾਨੂੰ ਲੋਕਤੰਤਰ ਦਾ ਗਿਆਨ ਦੇ ਰਹੀ ਹੈ। ਇਸ ਨੇ ਭਾਸ਼ਾ ਦੇ ਨਾਂ ‘ਤੇ ਵੀ ਦੇਸ਼ ਨੂੰ ਵੰਡਿਆ। ਇਸ ਨੂੰ ਵੱਖਵਾਦ ਤੇ ਅੱਤਵਾਦ ਨੂੰ ਪਣਪਨ ਦਿੱਤਾ।

    ਇਹ ਵੀ ਪੜ੍ਹੋ : ਮੈਨੇਜਮੈਂਟ ਵੱਲੋਂ ਪ੍ਰਾਈਵੇਟ ਪ੍ਰੈਕਟਿਸ ਬੰਦ ਕਰਨ ਦੇ ਨਿਰਦੇਸ਼ ਤੋਂ ਬਾਅਦ ਚੁੱਕਿਆ ਕਦਮ DMCH ਦੇ ਕਈ ਡਾਕਟਰਾਂ ਨੇ ਦਿੱਤਾ ਅਸਤੀਫਾ

    ਉਨ੍ਹਾਂ ਨੇ ਸੋਮਵਾਰ ਨੂੰ ਖੜਗੇ ਦੇ ਭਾਸ਼ਣ ਦੌਰਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਗੈਰ-ਮੌਜੂਦਗੀ ‘ਤੇ ਵੀ ਕਿਹਾ ਕਿ ਖੜਗੇ ਜੀ ਨੇ ਲੰਮਾ ਭਾਸ਼ਣ ਦਿੱਤਾ ਅਤੇ ਬਹੁਤ ਕੁਝ ਬੋਲਿਆ। ਮੈਂ ਹੈਰਾਨ ਸੀ ਕਿ ਉਨ੍ਹਾਂ ਨੂੰ ਇੰਨੀ ਲੰਮੀ ਗੱਲ ਕਰਨ ਦੀ ਆਜ਼ਾਦੀ ਕਿਵੇਂ ਮਿਲੀ। ਇਸ ਦਾ ਕਾਰਨ ਇਹ ਸੀ ਕਿ ਜਿਹੜੇ ਦੋ ਵਿਸ਼ੇਸ਼ ਕਮਾਂਡਰ ਉਥੇ ਸਨ, ਉਹ ਉਥੇ ਨਹੀਂ ਸਨ। ਮੈਨੂੰ ਲੱਗਦਾ ਹੈ ਕਿ ਉਸ ਦਿਨ ਖੜਗੇ ਜੀ ਨੇ ਉਸ ਗਾਮੇ ਵਰਗੀ ਗੱਲ ਕੀਤੀ ਕਿ ‘ਐਸਾ ਮੌਕਾ ਫਿਰ ਕਹਾਂ ਮਿਲੇਗਾ’। ਮੱਲਿਕਾਰਜੁਨ ਖੜਗੇ ਜੀ ਦੇ ਸਾਹਮਣੇ ਅੰਪਾਇਰ ਤੇ ਕਮਾਂਡਰ ਨਹੀਂ ਸਨ ਤਾਂ ਉਨ੍ਹਾਂ ਨੂੰ ਚੌਕੇ-ਛੱਕੇ ਮਾਰਨ ਵਿੱਚ ਮਜ਼ਾ ਆ ਰਿਹਾ ਸੀ।

    ਮੈਨੇਜਮੈਂਟ ਵੱਲੋਂ ਪ੍ਰਾਈਵੇਟ ਪ੍ਰੈਕਟਿਸ ਬੰਦ ਕਰਨ ਦੇ ਨਿਰਦੇਸ਼ ਤੋਂ ਬਾਅਦ ਚੁੱਕਿਆ ਕਦਮ DMCH ਦੇ ਕਈ ਡਾਕਟਰਾਂ ਨੇ ਦਿੱਤਾ ਅਸਤੀਫਾ

    0

    DMCH ਮੈਨੇਜਮੈਂਟ ਵੱਲੋਂ ਈਵਨਿੰਗ ਓਪੀਡੀ ਸ਼ੁਰੂ ਕਰਨ ਦੇ ਫੈਸਲੇ ਦੇ ਬਾਅਦ ਤੋਂ ਸੀਨੀਅਰ ਡਾਕਟਰਾਂ ਦੇ ਅਸਤੀਫਿਆਂ ਦੀ ਝੜੀ ਲੱਗ ਗਈ ਹੈ। ਡੀਐੱਸੀਐੱਚ ਨੂੰ ਛੱਡਣ ਵਾਲੇ ਇਨ੍ਹਾਂ ਸੀਨੀਅਰ ਡਾਕਟਰਾਂ ਨੇ ਪਹਿਲਾਂ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਪ੍ਰਾਈਵੇਟ ਪ੍ਰੈਕਟਿਸ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਲਈ ਕਿਹਾ ਸੀ ਪਰ ਮੈਨੇਜਮੈਂਟ ਆਪਣੇ ਫੈਸਲੇ ‘ਤੇ ਅੜਿਆ ਹੋਇਆ ਹੈ।ਇਸ ਦੇ ਬਾਅਦ ਡਾਕਟਰਾਂ ਨੇ ਸੰਸਥਾ ਛੱਡਣ ਦਾ ਫੈਸਲਾ ਲੈ ਲਿਆ।

    ਦਸੰਬਰ ਦੇ ਆਖਿਰ ਵਿਚ ਡੀਐੱਸੀਐੱਚ ਦੇ ਮੈਡੀਸਨ ਵਿਭਾਗ ਦੇ ਮੁਖੀ ਰਹੇ ਡਾ. ਦਿਨੇਸ਼ ਗੁਪਤਾ ਨੇ ਅਸਤੀਫਾ ਦੇ ਕੇ ਜਨਵਰੀ ਵਿਚ ਫੋਰਟਿਸ ਹਸਪਤਾਲ ਜੁਆਇਨ ਕਰ ਲਿਆ ਸੀ। ਦੂਜੇ ਪਾਸੇ ਹੁਣ ਦੂਜੇ ਵਿਭਾਗਾਂ ਦੇ ਕਈ ਡਾਕਟਰਾਂ ਨੇ ਵੀ DMCH ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਵਿਚ ਮੈਡੀਸਨ ਵਿਭਾਗ ਦੇ ਸੀਨੀਅਰ ਮਾਹਿਰ ਡਾ. ਅਮਿਤ ਬੇਰੀ, ਨਿਊਰੋਲਾਜੀ ਵਿਭਾਗ ਦੇ ਸੀਨੀਅਰ ਮਾਹਿਰ ਤੇ ਪ੍ਰੋਫੈਸਰ ਡਾ.ਰਾਜਿੰਦਰ ਬਾਂਸਲ ਤੇ ਅੱਖਾਂ ਦੇ ਮਾਹਿਰ ਡਾ. ਸਾਹਿਲ ਗੋਇਲ ਨੇ ਅਸਤੀਫਾ ਦੇ ਦਿੱਤਾ ਹੈ ਤੇ ਮੈਨੇਜਮੈਂਟ ਨੇ ਇਨ੍ਹਾਂ ਦਾ ਅਸਤੀਫਾ ਸਵੀਕਾਰ ਵੀ ਕਰ ਲਿਆ ਹੈ।

    ਸਾਇਕ੍ਰੇਟਰੀ ਵਿਭਾਗ ਦੇ ਹੈੱਡ ਡਾ. ਰੰਜੀਵ ਮਹਾਜਨ ਨੇ ਵੀ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਹੁਣ ਤੱਕ ਮੈਨੇਜਮੈਂਟ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਪਰ ਕਿਹਾ ਜਾ ਰਿਹਾ ਹੈ ਕਿ ਡਾ. ਰੰਜੀਵ ਅਸਤੀਫਾ ਵਾਪਸ ਲੈਣ ਦੇ ਮੂਡ ਵਿਚ ਨਹੀਂ ਹਨ। ਡਾ. ਰੰਜੀਵ ਅਜੇ ਛੁੱਟੀ ‘ਤੇ ਚੱਲ ਰਹੇ ਹਨ। ਉਨ੍ਹਾਂ ਦੀ ਰਿਟਾਇਰਮੈਂਟ ਨੂੰ ਅਜੇ ਡੇਢ ਸਾਲ ਬਾਕੀ ਹੈ। ਇਸ ਤੋਂ ਇਲਾਵਾ ਅੱਖਾਂ ਦੇ ਵਿਭਾਗ ਦੇ ਇਕ ਸੀਨੀਅਰ ਡਾਕਟਰ ਵੀ ਅਸਤੀਫਾ ਦੇ ਸਕਦੇ ਹਨ।ਉਨ੍ਹਾਂ ਵੱਲੋਂ ਮੈਨੇਜਮੈਂਟ ਨੂੰ ਮੌਖਿਕ ਤੌਰ ਤੋਂ ਜਾਣਕਾਰੀ ਦਿੱਤੀ ਜਾ ਚੁੱਕੀ ਹੈ।

    ਅਸਤੀਫਾ ਦੇਣ ਵਾਲੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ ‘ਤੇ ਘਰ ‘ਤੇ ਕਲੀਨਿਕ ਵਿਚ ਆਉਣ ਵਾਲੇ ਮਰੀਜ਼ਾਂ ਦਾ ਫੀਡਬੈਕ ਲਿਆ ਸੀ। ਮਰੀਜ਼ਾਂ ਤੋਂ ਪੁੱਛਿਆ ਕਿ ਘਰ ‘ਤੇ ਪ੍ਰਾਈਵੇਟ ਕਲੀਨਿਕ ਵਿਚ ਦਿਖਾਉਣ ਦੀ ਜਗ੍ਹਾ ਹਸਪਤਾਲ ਵਿਚ ਆ ਕੇ ਜਾਂਚ ਕਰਵਾਉਣਾ ਚਾਹੁਣਗੇ ਤਾਂ ਜ਼ਿਆਦਾਤਰ ਨੇ ਇਨਕਾਰ ਕਰ ਦਿੱਤਾ ਸੀ। ਮਰੀਜ਼ ਇੰਫੈਕਸ਼ਨ ਤੇ ਦੂਜੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਹਸਪਤਾਲ ਨਹੀਂ ਆਉਣਾ ਚਾਹੁੰਦੇ ਹਨ। ਦੂਜੇ ਪਾਸੇ DMCH ਛੱਡ ਚੁੱਕੇ ਸੀਨੀਅਰ ਮੈਡੀਸਨ ਮਾਹਿਰ ਡਾ.ਅਮਿਤ ਬੇਰੀ ਨੇ ਕਿਹਾ ਕਿ ਸੇਰੇ 8 ਤੋਂ ਰਾਤ 8 ਵਜੇ ਤਕ ਹਸਪਤਾਲ ਵਿਚ ਬੈਠੇ ਰਹਿਣਾ ਮੁਸ਼ਕਲ ਹੈ।

     ਇਹ ਵੀ ਪੜ੍ਹੋ : ਪੰਜਾਬ ਵਿੱਚ ਬੇਸ਼ੱਕ ਮੌਸਮ ਸਾਫ ਹੋ ਗਿਆ ਹੈ ਮੌਸਮ ਨੇ ਲਈ ਵੱਡੀ ਕਰਵਟ,ਯੈਲੋ ਕੋਲਡ ਅਲਰਟ ਜਾਰੀ ਹੁਣ ਦਿਨੇ ਧੁੱਪ ਤੇ ਰਾਤ ਨੂੰ ਠੰਢ ਤੋੜ ਰਹੀ ਰਿਕਾਰਡ

    ਮੈਨੇਜਮੈਂਟ ਬਹੁਤ ਸਖਤ ਹੈ। ਹਾਲਾਂਕਿ ਹਸਪਤਾਲ ਛੱਡਣ ਦਾ ਮਨ ਨਹੀਂ ਸੀ ਪਰ ਹੁਣ ਨਵੇਂ ਫੈਸਲੇ ਕਾਰਨ ਮੁਸ਼ਕਲਾਂ ਵੱਧ ਰਹੀਆਂ ਹਨ। ਸੂਤਰਾਂ ਮੁਤਾਬਕ ਦੂਜੇ ਵਿਭਾਗਾਂ ਦੇ ਕਈ ਹੋਰ ਸੀਨੀਅਰ ਡਾਕਟਰ ਵੀ ਅਸਤੀਫਾ ਦੇਣ ਦਾ ਮਨ ਬਣਾ ਚੁੱਕੇ ਹਨ। ਹਸਪਤਾਲ ਮੈਨੇਜਮੈਂਟ ਵੱਲੋਂ ਹਸਪਤਾਲ ਵਿਚ ਕੰਮ ਕਰ ਰਹੇ ਸਾਰੇ ਡਾਕਟਰਾਂ ਤੋਂ ਆਪਣੇ ਘਰਾਂ ‘ਤੇ ਪ੍ਰਾਈਵੇਟ ਪ੍ਰੈਕਟਿਸ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨਤਾਂਕਿ ਹਸਪਤਾਲ ਵਿਚ 1 ਜਨਵਰੀ ਤੋਂ ਈਵਨਿੰਗ ਓਪੀਡੀ ਸ਼ੁਰੂ ਕੀਤੀ ਜਾ ਸਕੇ। ਪ੍ਰਾਈਵੇਟ ਪ੍ਰੈਕਟਿਸ ਬੰਦ ਕਰਨ ਦੇ ਨਿਰਦੇਸ਼ ਨਾਲ ਹਸਪਤਾਲ ਦੇ ਲਗਭਗ ਸਾਰੇ ਸੀਨੀਅਰ ਡਾਕਟਰਾਂ ਵਿਚ ਰੋਸ ਸੀ।

     ਪੰਜਾਬ ਵਿੱਚ ਬੇਸ਼ੱਕ ਮੌਸਮ ਸਾਫ ਹੋ ਗਿਆ ਹੈ ਮੌਸਮ ਨੇ ਲਈ ਵੱਡੀ ਕਰਵਟ,ਯੈਲੋ ਕੋਲਡ ਅਲਰਟ ਜਾਰੀ ਹੁਣ ਦਿਨੇ ਧੁੱਪ ਤੇ ਰਾਤ ਨੂੰ ਠੰਢ ਤੋੜ ਰਹੀ ਰਿਕਾਰਡ

    0

    Punjab Weather Update: ਪੰਜਾਬ ਵਿੱਚ ਬੇਸ਼ੱਕ ਮੌਸਮ ਸਾਫ ਹੋ ਗਿਆ ਹੈ ਤੇ ਦਿਨ ਵੇਲੇ ਖੂਬ ਧੁੱਪ ਨਿਕਲਦੀ ਹੈ ਪਰ ਰਾਤ ਵੇਲੇ ਪਾਰਾ ਅਜੇ ਵੀ ਕਾਫੀ ਹੇਠਾਂ ਹੈ। ਇਸ ਲਈ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼

    Punjab Weather Update: ਪੰਜਾਬ ਵਿੱਚ ਬੇਸ਼ੱਕ ਮੌਸਮ ਸਾਫ ਹੋ ਗਿਆ ਹੈ ਤੇ ਦਿਨ ਵੇਲੇ ਖੂਬ ਧੁੱਪ ਨਿਕਲਦੀ ਹੈ ਪਰ ਰਾਤ ਵੇਲੇ ਪਾਰਾ ਅਜੇ ਵੀ ਕਾਫੀ ਹੇਠਾਂ ਹੈ। ਇਸ ਲਈ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਲਈ ਇੱਕ ਵਾਰ ਫਿਰ ਯੈਲੋ ਕੋਲਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਤੋਂ ਇਲਾਵਾ ਜੰਮੂ-ਕਸ਼ਮੀਰ ਤੇ ਉੱਤਰਾਖੰਡ ‘ਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ‘ਚ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਆਵੇਗੀ।

    ਮੌਸਮ ਵਿਭਾਗ ਮੁਤਾਬਕ ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਪਿਛਲੇ ਮਹੀਨੇ ਰਾਤ ਦਾ ਤਾਪਮਾਨ ਜੋ 8 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਸੀ, ਹੁਣ 5 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ। ਦਿਨ ਵੇਲੇ ਚੰਗੀ ਧੁੱਪ ਹੁੰਦੀ ਹੈ, ਪਰ ਰਾਤਾਂ ਠੰਢੀਆਂ ਹੋ ਰਹੀਆਂ ਹਨ। ਹਰਿਆਣਾ ਵਿੱਚ ਘੱਟੋ-ਘੱਟ ਤਾਪਮਾਨ ਫਿਲਹਾਲ ਆਮ ਦੇ ਨੇੜੇ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਇੱਥੇ ਵੀ ਗਿਰਾਵਟ ਆਵੇਗੀ। ਇੱਥੇ ਵੀ ਬਰਫਬਾਰੀ ਕਾਰਨ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਤਾਪਮਾਨ ਨੂੰ ਹੇਠਾਂ ਲਿਆਉਣਗੀਆਂ। ਚੰਡੀਗੜ੍ਹ ਵਿੱਚ ਵੀ ਅਜਿਹੀ ਹੀ ਸਥਿਤੀ ਹੈ।

    ਦੱਸ ਦਈਏ ਕਿ ਹਿਮਾਚਲ ‘ਚ ਪਿਛਲੇ ਕੁਝ ਦਿਨਾਂ ਤੋਂ ਹੋਈ ਬਰਫਬਾਰੀ ਤੇ ਬਾਰਸ਼ ਕਾਰਨ ਹਾਲਾਤ ਵਿਗੜ ਗਏ ਸਨ। ਹੁਣ ਮੌਸਮ ਖੁੱਲ੍ਹ ਗਿਆ ਹੈ। ਮੌਸਮ ਵਿਭਾਗ ਅਨੁਸਾਰ ਹਿਮਾਚਲ ਵਿੱਚ 12 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਚੰਗੀ ਧੁੱਪ ਰਹੇਗੀ, ਪਰ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਇਹੀ ਕਾਰਨ ਹੈ ਕਿ ਠੰਢ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

    ਪੰਜਾਬ ਦੇ ਵੱਡੇ ਸ਼ਹਿਰਾਂ ਦੇ ਮੌਸਮ ਦਾ ਹਾਲ
    ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਆਸਮਾਨ ਸਾਫ ਰਹੇਗੀ ਤੇ ਧੁੱਪ ਨਿਕਲੇਗੀ। ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਆਵੇਗੀ। ਤਾਪਮਾਨ 6 ਤੋਂ 19 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ। ਅੰਮ੍ਰਿਤਸਰ ਵਿੱਚ ਧੁੱਪ ਰਹੇਗੀ। ਤਾਪਮਾਨ 5 ਤੋਂ 17 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਜਲੰਧਰ ਵਿੱਚ ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਗਿਰਾਵਟ ਆਵੇਗੀ। ਇਹ 5 ਤੋਂ 19 ਡਿਗਰੀ ਦੇ ਵਿਚਕਾਰ ਰਹੇਗਾ।

    ਇਸੇ ਤਰ੍ਹਾਂ ਲੁਧਿਆਣਾ ਵਿੱਚ ਮੌਸਮ ਸਾਫ ਰਹੇਗਾ। ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਆਵੇਗੀ। ਤਾਪਮਾਨ 5 ਤੋਂ 18 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ। ਮੁਹਾਲੀ ਵਿੱਚ ਧੁੱਪ ਨਿਕਲੇਗੀ। ਤਾਪਮਾਨ 7 ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਆਵੇਗੀ।

    IND vs ENG: ਜਾਣੋ ਰੋਹਿਤ ਸ਼ਰਮਾ ਅਤੇ ਅਜੀਤ ਅਗਰਕਰ ਵਿਚਾਲੇ ਕੀ ਹੋਈ ਗੱਲਬਾਤ? ਤੀਜੇ ਟੈਸਟ ‘ਚ ਵੀ ਨਹੀਂ ਖੇਡਣਗੇ ਵਿਰਾਟ ਕੋਹਲੀ?

    0

    India vs England 3rd Test: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਟੈਸਟ ਖੇਡੇ ਜਾ ਚੁੱਕੇ ਹਨ। ਪਹਿਲਾ ਟੈਸਟ ਮਹਿਮਾਨ ਇੰਗਲੈਂਡ ਨੇ ਜਿੱਤਿਆ ਸੀ

    India vs England 3rd Test: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਟੈਸਟ ਖੇਡੇ ਜਾ ਚੁੱਕੇ ਹਨ। ਪਹਿਲਾ ਟੈਸਟ ਮਹਿਮਾਨ ਇੰਗਲੈਂਡ ਨੇ ਜਿੱਤਿਆ ਸੀ ਅਤੇ ਦੂਜਾ ਟੈਸਟ ਮੇਜ਼ਬਾਨ ਭਾਰਤ ਨੇ ਜਿੱਤਿਆ ਸੀ। ਹੁਣ ਤੀਜਾ ਟੈਸਟ ਮੈਚ 15 ਫਰਵਰੀ ਤੋਂ ਖੇਡਿਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਲਈ ਇੱਕ ਬੁਰੀ ਖਬਰ ਆਈ ਹੈ। ਖਬਰਾਂ ਮੁਤਾਬਕ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇੰਗਲੈਂਡ ਖਿਲਾਫ ਤੀਜਾ ਟੈਸਟ ਵੀ ਨਹੀਂ ਖੇਡਣਗੇ। ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

    ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਅਜੇ ਬਾਕੀ ਤਿੰਨ ਟੈਸਟਾਂ ਲਈ ਟੀਮ ਇੰਡੀਆ ਦਾ ਐਲਾਨ ਨਹੀਂ ਕੀਤਾ ਹੈ। ਖਬਰਾਂ ਦੀ ਮੰਨੀਏ ਤਾਂ ਇਸ ਦੇ ਪਿੱਛੇ ਦਾ ਕਾਰਨ ਵਿਰਾਟ ਕੋਹਲੀ ਹੈ। ਕਿਹਾ ਜਾ ਰਿਹਾ ਹੈ ਕਿ ਵਿਰਾਟ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਅਜਿਹੇ ‘ਚ ਚੋਣਕਾਰ ਟੀਮ ਦਾ ਐਲਾਨ ਨਹੀਂ ਕਰ ਪਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਨੂੰ ਇਸ ਸੀਰੀਜ਼ ਦੇ ਪਹਿਲੇ ਦੋ ਟੈਸਟ ਮੈਚਾਂ ਲਈ ਟੀਮ ਇੰਡੀਆ ‘ਚ ਚੁਣਿਆ ਗਿਆ ਸੀ ਪਰ ਅਚਾਨਕ ਹੀ ਕੋਹਲੀ ਨੇ ਨਿੱਜੀ ਕਾਰਨਾਂ ਕਰਕੇ ਬ੍ਰੇਕ ਲੈ ਲਿਆ।

    ਇਹ ਵੀ ਪੜ੍ਹੋ : ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਜੰਮੂ-ਕਸ਼ਮੀਰ ਦੇ 8 ਜ਼ਿਲ੍ਹਿਆਂ ‘ਚ ਬਰਫ਼ਬਾਰੀ ਦੀ ਚੇਤਾਵਨੀ

    ਇਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਵਿੱਚ ਰੋਹਿਤ ਮੁੱਖ ਚੋਣਕਾਰ ਨਾਲ ਵਿਰਾਟ ਕੋਹਲੀ, ਕੇਐਲ ਰਾਹੁਲ ਅਤੇ ਰਵਿੰਦਰ ਜਡੇਜਾ ਬਾਰੇ ਗੱਲ ਕਰ ਰਹੇ ਹਨ। ਤਿੰਨੋਂ ਸਟਾਰ ਖਿਡਾਰੀ ਟੀਮ ਤੋਂ ਬਾਹਰ ਹਨ।

    ਕੋਹਲੀ ਨੂੰ ਲੈ ਕੇ ਕੋਈ ਅਪਡੇਟ ਨਹੀਂ 

    ਧਿਆਨ ਯੋਗ ਹੈ ਕਿ ਵਿਰਾਟ ਕੋਹਲੀ ਨੂੰ ਲੈ ਕੇ ਕਿਸੇ ਕੋਲ ਕੋਈ ਅਪਡੇਟ ਨਹੀਂ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਹ ਬਾਕੀ ਤਿੰਨ ਟੈਸਟ ਮੈਚ ਖੇਡਣਗੇ ਜਾਂ ਨਹੀਂ। ਦੂਜੇ ਟੈਸਟ ‘ਚ ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਜਦੋਂ ਪ੍ਰੈੱਸ ਕਾਨਫਰੰਸ ‘ਚ ਕੋਚ  ਤੋਂ ਵਿਰਾਟ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਸੀ ਕਿ ਇਸ ਦਾ ਜਵਾਬ ਸਿਰਫ ਚੋਣਕਾਰ ਹੀ ਦੇ ਸਕਣਗੇ। ਹਾਲਾਂਕਿ ਕੋਹਲੀ ਕਦੋਂ ਵਾਪਸੀ ਕਰਨਗੇ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ।

    ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਜੰਮੂ-ਕਸ਼ਮੀਰ ਦੇ 8 ਜ਼ਿਲ੍ਹਿਆਂ ‘ਚ ਬਰਫ਼ਬਾਰੀ ਦੀ ਚੇਤਾਵਨੀ

    0

    ਜੰਮੂ-ਕਸ਼ਮੀਰ ‘ਚ ਪਿਛਲੇ ਹਫਤੇ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ avalanche ਦਾ ਅਲਰਟ ਜਾਰੀ ਕੀਤਾ ਹੈ। ਡੋਡਾ, ਕਿਸ਼ਤਵਾੜ, ਪੁੰਛ, ਰਾਮਬਨ, ਗੰਦਰਬਲ, ਬਾਂਦੀਪੁਰ, ਬਾਰਾਮੂਲਾ ਅਤੇ ਕੁਪਵਾੜਾ ਵਿੱਚ avalanche ਦੀ ਸੰਭਾਵਨਾ ਹੈ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਸੋਮਵਾਰ (5 ਫਰਵਰੀ) ਨੂੰ ਸੈਲਾਨੀਆਂ ਨੂੰ ਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ।

    ਬਰਫਬਾਰੀ ਕਾਰਨ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਗੁਲਮਰਗ ‘ਚ 5 ਫਰਵਰੀ ਨੂੰ ਘੱਟੋ-ਘੱਟ ਤਾਪਮਾਨ ਮਾਈਨਸ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 4 ਫਰਵਰੀ ਨੂੰ ਇੱਥੇ ਤਾਪਮਾਨ ਮਾਈਨਸ 7 ਡਿਗਰੀ ਸੀ।

    ਇਹ ਵੀ ਪੜ੍ਹੋ : Green Card ਦਾ ਖੁੱਲ੍ਹੇਗਾ ਰਾਹ ਅਮਰੀਕਾ ‘ਚ ਰਹਿ ਰਹੇ ਭਾਰਤੀਆਂ ਪ੍ਰਵਾਸੀਆਂ ਨੂੰ ਲੈ ਕੇ ਲਈ ਖ਼ੁਸ਼ਖਬਰੀ

    ਬੀਤੀ ਰਾਤ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਾਈਨਸ 11.9 ਡਿਗਰੀ ਸੈਲਸੀਅਸ ਸੀ। ਦੱਸ ਦੇਈਏ ਕਿ ਕਸ਼ਮੀਰ ਵਿੱਚ ਬਰਫਬਾਰੀ ਕਾਰਨ ਸੜਕੀ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਅਜਿਹੇ ‘ਚ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸੋਮਵਾਰ ਨੂੰ ਯੂਪੀ ਦੇ 72 ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੰਗਲਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹੇ।

    Green Card ਦਾ ਖੁੱਲ੍ਹੇਗਾ ਰਾਹ ਅਮਰੀਕਾ ‘ਚ ਰਹਿ ਰਹੇ ਭਾਰਤੀਆਂ ਪ੍ਰਵਾਸੀਆਂ ਨੂੰ ਲੈ ਕੇ ਲਈ ਖ਼ੁਸ਼ਖਬਰੀ

    0

    ਅਮਰੀਕੀ ਸੰਸਦ ‘ਚ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇਕ ਅਹਿਮ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਨੈਸ਼ਨਲ ਸਕਿਓਰਿਟੀ ਐਗਰੀਮੈਂਟ ਨਾਮ ਦੇ ਇਸ ਪ੍ਰਸਤਾਵ ਦੇ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੇ ਪਾਰਟਰਨਸ ਨੂੰ ਅਮਰੀਕਾ ਵਿੱਚ ਰੋਜ਼ਗਾਰ ਦਾ ਅਧਿਕਾਰ ਤੇ ਉਨ੍ਹਾਂ ਦੇ ਬਾਲਗ ਬੱਚਿਆਂ ਦੇ ਅਧਿਕਾਰਿਆਂ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਹੈ।

    ਦਰਅਸਲ, H-1B ਵੀਜ਼ਾ ਧਾਰਕਾਂ ਦੇ ਪਾਰਟਨਰਸ ਅਤੇ ਬੱਚਿਆਂ ਨੂੰ H-4 ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸ਼੍ਰੇਣੀ ਵਿੱਚ ਇੱਕ ਲੱਖ H-4 ਵੀਜ਼ਾਧਾਰਕ ਹਨ, ਜਿਨ੍ਹਾਂ ਨੂੰ ਇਸ ਐਗਰੀਮੈਂਟ ਤੋਂ ਫਾਇਦਾ ਹੋਣ ਦੀ ਉਮੀਦ ਹੈ।

    ਅਮਰੀਕੀ ਸੀਨੇਟ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਲੀਡਰਸ਼ਿਪ ਵਿਚਾਲੇ ਲੰਮੀ ਗੱਲਬਾਤ ਤੋਂ ਬਾਅਦ ਐਤਵਾਰ ਨੂੰ ‘ਨੈਸ਼ਨਲ ਸਕਿਓਰਿਟੀ ਐਗਰੀਮੈਂਟ’ ਪੇਸ਼ ਕੀਤਾ ਗਿਆ। ਅਮਰੀਕੀ ਸਰਕਾਰ ਦਾ ਇਹ ਮਤਾ ਉਨ੍ਹਾਂ ਹਜ਼ਾਰਾਂ ਭਾਰਤੀ ਟੇਕ ਪੇਸ਼ੇਵਰਾਂ ਲਈ ਰਾਹਤ ਭਰੀ ਖਬਰ ਹੈ, ਜੋ ਲੰਮੇ ਸਮੇਂ ਤੋਂ ਗ੍ਰੀਨ ਕਾਰਡ ਮਿਲਣ ਦੀ ਉਡੀਕ ਕਰ ਰਹੇ ਹਨ। ਗ੍ਰੀਨ ਕਾਰਡ ਨਾ ਮਿਲਣ ਕਰਕੇ H-1B ਵੀਜ਼ਾ ਧਾਰਕਾਂ ਦੇ ਪਾਰਟਨਰਸ ਅਮਰੀਕਾ ਵਿੱਚ ਕੰਮ ਨਹੀਂ ਕਰ ਪਾ ਰੇਹ ਨਹ ਅਤੇ ਇਨ੍ਹਾਂ ਦੇ ਬੱਚਿਆਂ ‘ਤੇ ਡਿਪੋਰਟੇਸ਼ਨ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ।

    ਤੁਹਾਨੂੰ ਦੱਸ ਦੇਈਏ ਕਿ ਗ੍ਰੀਨ ਕਾਰਡ ਨੂੰ ਅਮਰੀਕਾ ਵਿੱਚ ਅਧਿਕਾਰਕ ਤੌਰ ‘ਤੇ ਸਥਾਈ ਨਿਵਾਸ ਕਾਰਡ ਵਜੋਂ ਜਾਣਿਆ ਜਾਂਦਾ ਹੈ। ਇਹ ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਜਾਰੀ ਕੀਤਾ ਜਾਣਾ ਵਾਲਾ ਦਸਤਾਵੇਜ਼ ਹੈ, ਜਿਸ ਦੇ ਤਹਿਤ ਵੀਜ਼ਾ ਹੋਲਡਰ ਨੂੰ ਸਥਾਈ ਤੌਰ ‘ਤੇ ਰਹਿਣ ਦਾ ਅਧਿਕਾਰ ਦਿੱਤਾ ਜਾਂਦਾ ਹੈ। ਗ੍ਰੀਨ ਕਾਰਡ ਜਾਰੀ ਕਰਨ ਲਈ ਪ੍ਰਤੀ ਦੇਸ਼ ਦੇ ਹਿਸਾਬ ਨਾਲ ਇੱਕ ਤੈਅ ਹੱਦ ਹੁੰਦੀ ਹੈ।

    ਇਸ ਕਦਮ ‘ਤੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਦਹਾਕਿਆਂ ਤੋਂ ਇਮੀਗ੍ਰੇਸ਼ਨ ਸਿਸਟਮ ਖਿਲਰਿਆ ਹੋਇਆ ਹੈ। ਸਾਡੇ ਦੇਸ਼ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰਖਦੇ ਹੋਏ ਦੇਸ਼ ਸੁਰੱਖਿਅਤ ਹੋਵੇਗਾ, ਸਾਡੀਆਂ ਹੱਦਾਂ ਸੁਰੱਖਿਅਤ ਹੋਣਗੀਆਂ, ਲੋਕਾਂ ਨਾਲ ਨਿਰਪੱਖਤਾ ਨਾਲ ਵਿਵਹਾਰ ਹੋਵੇਗਾ।

    ਇਹ ਵੀ ਪੜ੍ਹੋ : ਮੀਂਹ-ਗੜੇਮਾਰੀ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਵੇਗੀ ਮਾਨ ਸਰਕਾਰ ਕਿਸਾਨਾਂ ਲਈ ਰਾਹਤ ਭਰੀ ਖ਼ਬਰ

    ਰਾਸ਼ਟਰੀ ਸੁਰੱਖਿਆ ਸਮਝੌਤਾ ਕੀ ਹੈ?

    ਰਾਸ਼ਟਰੀ ਸੁਰੱਖਿਆ ਸਮਝੌਤਾ $118.28 ਬਿਲੀਅਨ ਦਾ ਪੈਕੇਜ ਹੈ, ਜਿਸ ਦਾ ਐਲਾਨ ਐਤਵਾਰ ਨੂੰ ਕੀਤਾ ਗਿਆ। ਇਸ ਸਮਝੌਤੇ ਤਹਿਤ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਇਜ਼ਰਾਈਲ ਅਤੇ ਯੂਕਰੇਨ ਨੂੰ ਜੰਗ ਵਿੱਚ ਹੋਰ ਮਦਦ ਦੇਣ ਦੇ ਨਾਲ-ਨਾਲ ਇਮੀਗ੍ਰੇਸ਼ਨ ਨਾਲ ਸਬੰਧਤ ਵਿਵਸਥਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਨਾਲ ਪ੍ਰਵਾਸੀਆਂ ਖਾਸ ਕਰਕੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।

    ਇਸ ਬਿੱਲ ਵਿੱਚ ਐੱਚ-1ਬੀ ਵੀਜ਼ਾ ਧਾਰਕਾਂ ਦੇ ਬਾਲਗ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ, ਵੀਜ਼ਾ ਧਾਰਕਾਂ ਦੀ ਇਸ ਸ਼੍ਰੇਣੀ ਦੇ ਭਾਈਵਾਲਾਂ ਨੂੰ ਰੁਜ਼ਗਾਰ ਦੇ ਅਧਿਕਾਰ ਦੇਣ ਅਤੇ ਗ੍ਰੀਨ ਕਾਰਡ ਕੋਟਾ ਵਧਾਉਣ ਦੀ ਮੰਗ ਕੀਤੀ ਗਈ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਬਿੱਲ ਦੇ ਸੰਸਦ ਦੇ ਦੋਵਾਂ ਸਦਨਾਂ ‘ਚ ਪਾਸ ਹੋਣ ਦੀ ਪੂਰੀ ਸੰਭਾਵਨਾ ਹੈ।

    ਇਸ ਦੇ ਨਾਲ ਹੀ ਭਾਰਤੀ ਅਮਰੀਕੀ ਪ੍ਰਵਾਸੀਆਂ ਦੇ ਬੱਚਿਆਂ ਨੂੰ ਵੀ ਫਾਇਦਾ ਹੋਵੇਗਾ। ਇਸ ਬਿੱਲ ਦੇ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਲੰਬੇ ਸਮੇਂ ਲਈ ਸੁਰੱਖਿਆ ਮਿਲੇਗੀ। ਇਸ ਤਹਿਤ ਅਗਲੇ ਪੰਜ ਸਾਲਾਂ ਤੱਕ ਹਰ ਸਾਲ 18,000 ਲੋਕਾਂ ਨੂੰ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਮਿਲਣਗੇ।

    ਮੀਂਹ-ਗੜੇਮਾਰੀ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਵੇਗੀ ਮਾਨ ਸਰਕਾਰ ਕਿਸਾਨਾਂ ਲਈ ਰਾਹਤ ਭਰੀ ਖ਼ਬਰ

    0

    ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਿਛਲੇ ਦਿਨੀਂ ਪੂਰੇ ਸੂਬੇ ਵਿੱਚ ਝੱਖੜ, ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਿਸ ਲਈ ਜਲਦੀ ਹੀ ਮੁਆਵਜ਼ਾ ਦਿੱਤਾ ਜਾਵੇਗਾ।

    ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਖੇਤੀਬਾੜੀ ਮੰਤਰੀ ਖੁੱਡੀਆ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ‘ਚ ਇਕ ਕਾਨਫਰੰਸ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਨਹਿਰੀ ਪਾਣੀ ਜ਼ਿਆਦਾ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕੇ ਜਲਦ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਪੂਰਾ ਜਾਇਜ਼ਾ ਲੈਣ ਮਗਰੋਂ ਹੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

    ਇਹ ਵੀ ਪੜ੍ਹੋ : BCCI ਨੇ ਕੀਤਾ ਐਲਾਨ 8 ਸਾਲ ਬਾਅਦ ਭਾਰਤੀ ਟੀਮ ਜ਼ਿੰਬਾਬਵੇ ‘ਚ ਖੇਡੇਗੀ T20 ਸੀਰੀਜ

    ਇਸ ਦੌਰਾਨ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹੇ ਦੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਕਿਸਾਨ ਉਤਪਾਦਕ ਕੰਪਨੀਆਂ (FPS) ਪੇਂਡੂ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਲਈ ਇੱਕ ਸ਼ਕਤੀਸ਼ਾਲੀ ਉਤਪ੍ਰੇਰਕ ਵਜੋਂ ਉੱਭਰੀਆਂ ਹਨ ਅਤੇ FPC ਨੇ ਉਨ੍ਹਾਂ ਦੇ ਕਾਰੋਬਾਰ ਦੇ ਵਾਧੇ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਮੰਤਰੀ ਖੁੱਡੀਆ ਨੇ ਡਰੋਨ ਪਾਇਲ ਦੀ ਸਿਖਲਾਈ ਲੈਣ ਵਾਲੀਆਂ ਲੁਧਿਆਣਾ, ਬਰਨਾਲਾ, ਰੂਪਨਗਰ, ਮੋਗਾ ਤੋਂ ਐਫਪੀਸੀ ਦੀਆਂ 25 ਮਹਿਲਾ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਉੱਚ ਗੁਣਵੱਤਾ ਵਾਲੇ ਬੀਜਾਂ, ਕੀਟਨਾਸ਼ਕਾਂ ਅਤੇ ਪ੍ਰੋਜੈਕਟਾਂ ਰਾਹੀਂ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ।

    BCCI ਨੇ ਕੀਤਾ ਐਲਾਨ 8 ਸਾਲ ਬਾਅਦ ਭਾਰਤੀ ਟੀਮ ਜ਼ਿੰਬਾਬਵੇ ‘ਚ ਖੇਡੇਗੀ T20 ਸੀਰੀਜ,

    0

    ਭਾਰਤੀ ਟੀਮ ਇਸ ਸਾਲ ਜ਼ਿੰਬਾਬਵੇ ਦਾ ਦੌਰਾ ਕਰੇਗੀ ਅਤੇ ਇਥੇ ਮੇਜ਼ਬਾਨ ਟੀਮ ਖਿਲਾਫ ਉਹ 5 ਮੈਚਾਂ ਦੀ ਟੀ-20 ਸੀਰੀਜ ਖੇਡੇਗੀ। ਫਿਲਹਾਲ ਇੰਗਲੈਂਡ ਖਿਲਾਫ ਟੈਸਟ ਸੀਰੀਜ ਖੇਡ ਰਹੀ ਟੀਮ ਇੰਡੀਆ ਹੁਣ ਨੀਲੀ ਜਰਸੀ ਵਿਚ ਟੀ-20 ਵਰਲਡ ਕੱਪ ਵਿਚ ਦਿਖਾਈ ਦੇਵੇਗੀ। ਵੈਸਟਇੰਡੀਜ਼ ਤੇ ਅਮਰੀਕਾ ਵਿਚ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਦੇ ਬਾਅਦ ਉੁਸ ਨੂੰ ਜ਼ਿੰਬਾਬਵੇ ਜਾਣਾ ਹੈ। ਦੋਵੇਂ ਦੇਸ਼ਾਂ ਦੇ ਕ੍ਰਿਕਟ ਬੋਰਡ ਵਿਚ ਇਸ ਦੌਰੇ ਨੂੰ ਲੈ ਕੇ ਸਹਿਮਤੀ ਬਣ ਗਈ ਹੈ।

    ਜ਼ਿੰਬਾਬਵੇ ਖਿਲਾਫ ਭਾਰਤ ਸਾਲ 2016 ਦੇ ਬਾਅਦ ਕੋਈ ਟੀ-20 ਸੀਰੀਜ ਖੇਡੇਗਾ। ਸੀਰੀਜ ਦੇ ਸਾਰੇ 5 ਮੈਚ ਹਰਾਰੇ ਵਿਚ 6 ਤੋਂ 14 ਜੁਲਾਈ ਦੇ ਵਿਚ ਖੇਡੇ ਜਾਣਗੇ। ਜ਼ਿੰਬਾਬਵੇ ਕ੍ਰਿਕਟ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮਿਲ ਕੇ ਇਸ ਦੌਰੇ ਦਾ ਐਲਾਨ ਕੀਤਾ ਹੈ।

    ਦੋਵੇਂ ਦੇਸ਼ਾਂ ਦੇ ਕ੍ਰਿਕਟ ਬੋਰਡ ਨੇ ਇਸ ਦੌਰੇ ਦਾ ਪੂਰਾ ਸ਼ੈਡਿਊਲ ਤਿਆਰ ਕਰ ਰਿਹਾ ਹੈ। ਕ੍ਰਿਕਟ ਵੈੱਬਸਾਈਟ ਕ੍ਰਿਕਇਨਫੋ ਮੁਤਾਬਕ 5 ਮੈਚਾਂ ਦੀ ਸੀਰੀਜ ਦੇ 4 ਮੈਚ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਖੇਡੇ ਜਾਣਗੇ ਜਦੋਂ ਕਿ ਇਕੋ ਇਕ ਤੀਜਾ T20i ਮੈਚ ਰਾਤ ਵਿਚ ਖੇਡਿਆ ਜਾਵੇਗਾ, ਜੋ ਸਥਾਨਕ ਸਮੇਂ ਮੁਤਾਬਕ ਸ਼ਾਮ 6 ਵਜੇ ਸ਼ੁਰੂ ਹੋਵੇਗਾ।

    ਦੱਸ ਦੇਈਏ ਕਿ ਭਾਰਤੀ ਖਿਡਾਰੀ ਹੁਣ ਅਗਲੇ ਕੁਝ ਮਹੀਨੇ ਟੀ-20 ਫਾਰਮੇਟ ਵਿਚ ਹੀ ਖੇਡਦੇ ਦਿਖਾਈ ਦੇਣਗੇ। ਟੀ-20 ਵਰਲਡ ਕੱਪ ਤੋਂ ਪਹਿਲਾਂ ਉਹ IPL ਵਿਚ ਖੇਡਣਗੇ। ਖਿਡਾਰੀਆਂ ਦੇ ਆਈਪੀਐੱਲ ਪ੍ਰਦਰਸ਼ਨ ਦੇ ਆਧਾਰ ‘ਤੇ ਹੀ ਭਾਰਤੀ ਸਿਲੈਕਟਰਸ ਆਗਾਮੀ ਟੀ-20 ਵਰਲਡ ਕੱਪ ਲਈ ਟੀਮ ਦੀ ਚੋਣ ਕਰਨਗੇ। ਇਸ ਦੇ ਬਾਅਦ ਉਨ੍ਹਾਂ ਦਾ ਇਹ ਜ਼ਿੰਬਾਬਵੇ ਦੌਰਾਨ ਤੈਅ ਹੋ ਗਿਆ ਹੈ।

    ਇਹ ਕੰਮ ਹੋ ਜਾਵੇਗਾ ਆਸਾਨ WhatsApp Web ‘ਚ ਜਲਦ ਹੀ ਸ਼ਾਮਲ ਹੋਵੇਗਾ ਸ਼ਾਨਦਾਰ ਫੀਚਰ

    0

    ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ WhatsApp ਉਪਭੋਗਤਾ ਅਨੁਭਵ ਨੂੰ ਬਿਹਤਰ ਅਤੇ ਵਧੇਰੇ ਪਹੁੰਚਯੋਗ ਬਣਾਉਣ ਲਈ ਸਮੇਂ-ਸਮੇਂ ‘ਤੇ ਨਵੇਂ ਅਪਡੇਟਸ ‘ਤੇ ਕੰਮ ਕਰਦੀ ਰਹਿੰਦੀ ਹੈ। ਇਸ ਦੌਰਾਨ, ਕੰਪਨੀ WhatsApp ਵੈੱਬ ਉਪਭੋਗਤਾਵਾਂ ਨੂੰ ਇੱਕ ਨਵਾਂ ਫੀਚਰ ਪ੍ਰਦਾਨ ਕਰਨ ਜਾ ਰਹੀ ਹੈ। ਵਟਸਐਪ ਦੇ ਡਿਵੈਲਪਮੈਂਟ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਰਿਪੋਰਟ ਮੁਤਾਬਕ ਕੰਪਨੀ ਇਕ ਕੈਲੰਡਰ ਫੀਚਰ ‘ਤੇ ਕੰਮ ਕਰ ਰਹੀ ਹੈ ਜੋ ਯੂਜ਼ਰਸ ਨੂੰ ਮੈਸੇਜ ਸਰਚ ਕਰਦੇ ਸਮੇਂ ਡੇਟ ਚੁਣਨ ਦੀ ਇਜਾਜ਼ਤ ਦੇਵੇਗੀ।

    ਵਰਤਮਾਨ ਵਿੱਚ, ਜਦੋਂ ਤੁਸੀਂ ਕਿਸੇ ਚੈਟ ਵਿੱਚ ਕਿਸੇ ਸੰਦੇਸ਼ ਨੂੰ ਸਰਚ ਕਰਦੇ ਹੋ, ਤਾਂ ਤੁਹਾਨੂੰ ਉਸ ਸੰਦੇਸ਼ ਨਾਲ ਸਬੰਧਤ ਸ਼ਬਦ ਲਿਖਣਾ ਪੈਂਦਾ ਹੈ, ਜਿਸ ਤੋਂ ਬਾਅਦ ਤੁਹਾਨੂੰ ਮੁੱਖ ਸੰਦੇਸ਼ ਤੱਕ ਪਹੁੰਚਣ ਲਈ ਸਾਰੇ ਸੰਦੇਸ਼ਾਂ ਵਿੱਚੋਂ ਲੰਘਣਾ ਪੈਂਦਾ ਹੈ। ਪਰ ਇਸ ਕੰਮ ਨੂੰ ਆਸਾਨ ਬਣਾਉਣ ਲਈ ਹੁਣ ਕੰਪਨੀ ਸਰਚ ਦੇ ਨਾਲ ਕੈਲੰਡਰ ਦੀ ਸਹੂਲਤ ਜੋੜਨ ਜਾ ਰਹੀ ਹੈ। ਫਿਲਹਾਲ ਇਹ ਫੀਚਰ ਵਟਸਐਪ ਵੈੱਬ ਦੇ ਬੀਟਾ ਟੈਸਟਰਾਂ ਨਾਲ ਉਪਲਬਧ ਹੈ। ਇਸ ਫੀਚਰ ਨੂੰ ਕੁਝ ਸਮਾਂ ਪਹਿਲਾਂ iOS ਦੇ ਬੀਟਾ ਐਪ ‘ਤੇ ਵੀ ਦੇਖਿਆ ਗਿਆ ਸੀ। ਸੰਭਵ ਹੈ ਕਿ ਆਉਣ ਵਾਲੇ ਸਮੇਂ ‘ਚ ਕੰਪਨੀ ਇਸ ਫੀਚਰ ਨੂੰ ਸਾਰਿਆਂ ਲਈ ਉਪਲੱਬਧ ਕਰਵਾਏਗੀ। ਕੈਲੰਡਰ ਖੋਜ ਵਿਸ਼ੇਸ਼ਤਾ ਬਹੁਤ ਲਾਭਦਾਇਕ ਹੋਣ ਜਾ ਰਹੀ ਹੈ ਕਿਉਂਕਿ ਮਿਤੀ ਚੋਣਕਾਰ ਦੀ ਮਦਦ ਨਾਲ, ਤੁਸੀਂ ਆਸਾਨੀ ਨਾਲ ਉਸ ਮਿਤੀ ‘ਤੇ ਜਾ ਸਕੋਗੇ ਜਿਸ ਦਿਨ ਤੁਸੀਂ ਉਹ ਸੁਨੇਹਾ ਭੇਜਿਆ ਸੀ (ਜਿਸ ਨੂੰ ਤੁਸੀਂ ਅੱਜ ਲੱਭ ਰਹੇ ਹੋ)। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਉਸ ਮੈਸੇਜ ਨੂੰ ਆਸਾਨੀ ਨਾਲ ਪਹੁੰਚਾ ਸਕੋਗੇ ਜਿਸ ਨੂੰ ਤੁਸੀਂ ਲੱਭ ਰਹੇ ਹੋ। ਜੇਕਰ ਤੁਸੀਂ ਵੀ WhatsApp ਦੀਆਂ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਕੰਪਨੀ ਦੇ ਬੀਟਾ ਪ੍ਰੋਗਰਾਮ ਲਈ ਨਾਮ ਦਰਜ ਕਰਵਾ ਸਕਦੇ ਹੋ।